ਕੜੀਆਂ ੧ ਤੋਂ ੨੪
ਟ੍ਰੇਲਰ
ਸੈਨਤ, ਗੁਰੂ ਨਾਨਕ ਦੇ ਪੈਂਡਿਆਂ ਦੀ ਰੂਹਾਨੀ ਛਾਪ
੪:੨੪ ਮਿੰਟ
੧
ਨੂਰ-ਏ-ਤੌਹੀਦ
(ਵਹਿਦਤ ਦੀ ਰੌਸ਼ਨੀ)
ਵਹਿਦਤ ਦੀ ਰੌਸ਼ਨੀ ਜਗਾਉਣ ਵਾਲੇ ਜੁਝਾਰੂ ਗੁਰੂ ਨਾਨਕ ਦੇ ਜੀਵਨ ਦੇ ਕੋਮਲ ਅਤੇ ਅਣਭੋਲ ਸਾਲ
੪੪:੧੩ ਮਿੰਟ
੨
ਸ਼ਫ਼ਾਫ਼ ਖ਼ਿਆਲ
(ਨਿਰਮਲ ਸੋਚ)
ਅਨੇਕਤਾ ਵਿੱਚ ਏਕਤਾ ਦੇ ਸਬਕ ਨੂੰ ਸਾਫ਼ਗੋਈ ਨਾਲ ਬੁਲੰਦ ਕਰਨ ਵਾਲੇ ਬੇਬਾਕ ਰਹਿਮਦਿਲ ਗੁਰੂ ਨਾਨਕ ਦੇ ਜੋਬਨਵੰਤੀ ਸਾਲ
੪੨:੫੧ ਮਿੰਟ
੩
ਰੂਹਾਨੀ ਰਵਾਨਗੀ
(ਆਤਮਿਕ ਪੈਂਡਾ)
ਤੌਹੀਦ ਨੂੰ ਵੇਖਣ ਗੂੜ੍ਹਨ ਅਤੇ ਵਰਤਾਉਣ ਲਈ ਜਗਿਆਸੂ ਨਜ਼ਰਵਾਨ ਗੁਰੂ ਨਾਨਕ ਦੀ ਪਹਿਲੀ ਉਦਾਸੀ
੪੧:੧੧ ਮਿੰਟ
੪
ਪੱਛਮੀ ਸੂਰਯ ਉਦਯ
(ਪੱਛਮ ਵਿੱਚ ਫੁੱਟੀ ਪਹੁ)
‘ਉੱਤਰਕੌਸ਼ਲ’ ਵਿੱਚ ਹਕੀਕੀ ਸਾਹਿਬ ਨਜ਼ਰ ਗੁਰੂ ਨਾਨਕ ਅਗਿਆਨਤਾ ਦੀ ਡੂੰਘੀ ਨੀਂਦ ਵਿੱਚੋਂ ਮਨੁੱਖੀ ਮਨ ਨੂੰ ਜਗਾਉਣ ਦੀ ਮਿਸਾਲ ਪੈਦਾ ਕਰਦੇ ਹਨ
੩੬:੫੪ ਮਿੰਟ
੫
ਤੱਤਵ-ਗਿਆਨ
(ਇਲਮ ਦਾ ਸਤ)
ਬਰੇ-ਸਗੀਰ ਦੀਆ ਫ਼ਲਸਾਫ਼ੀ ਰੀਤਾਂ ਦੇ ਗਿਆਨਵਾਨ ਧਾਰਨੀ ਗੁਰੂ ਨਾਨਕ ਨੇ ਕਨਫਟੇ ਜੋਗੀਆਂ ਨਾਲ ‘ਗੋਰਖਮੱਤਾ’ ਵਿੱਚ ਗੂੜ੍ਹ ਗਿਆਨ ਦਾ ਗੋਸ਼ਟਿ ਰਚਾਇਆ
੩੭:੪੮ ਮਿੰਟ
੬
ਪਹੇਲੀ
(ਗੁੱਝਾ ਸੁਨੇਹਾ)
ਯਕੀਨ ਨਾਲ ਲਵਰੇਜ਼ ਦਾਨਿਸ਼ਵਰ ਗੁਰੂ ਨਾਨਕ ਦੇ ਮਿਸਾਲੀ ਇਸ਼ਾਰੇ ਉਸ ਸ਼ਹਿਰ ਵਿੱਚ ਪੜਚੋਲੀਆ ਸੋਚ ਪੈਦਾ ਕਰਦੇ ਹਨ ਜਿਸ ਨੂੰ ‘ਬਦਕਾਰੀਆਂ ਨਾਲ ਜਿੱਤਿਆ’ ਨਹੀਂ ਜਾ ਸਕਦਾ
੩੫:੫੩ ਮਿੰਟ
੭
ਅਗੋਚਰ
(ਅਣਦੇਖੇ ਨੂੰ ਦੇਖਣਾ)
ਦਿਸਦੇ ਅਤੇ ਅਣਦਿਸਦੇ ਪਾਣੀਆਂ ਦੇ ਸੰਗਮ ਤੇ ਰਮਜ਼ਾਂ ਖੋਲ੍ਹਣ ਦਾ ਹੌਸਲਾ ਵਰਤਾਉਣ ਵਾਲੇ ਗੁਰੂ ਨਾਨਕ ਮਨੁੱਖ ਨੂੰ ਆਪਣੇ ਅੰਦਰ ਵਗਦੇ ਵਹਿਣ ਨਾਲ ਰਾਬਤਾ ਬਣਾਉਣ ਦੀ ਪ੍ਰੇਰਨਾ ਦਿੰਦੇ ਹਨ
੩੪:੨੯ ਮਿੰਟ
੮
ਅਧਿਕਾਰ
(ਹੱਕਦਾਰੀ)
ਅਜ਼ਲਾਂ ਤੋਂ ਲਗਾਤਾਰ ਵਸ ਰਹੇ ਸ਼ਹਿਰ ਵਿੱਚ ਜਿਥੇ ਗੰਗਾ ਕੁਹਣੀ ਮੋੜ ਮੁੜਦੀ ਹੈ, ਬਰਾਬਰੀ ਦੇ ਅਲੰਬਰਦਾਰ ਗੁਰੂ ਨਾਨਕ ਨਾਬਰਾਬਰੀ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਹਨ
੩੩:੦੪ ਮਿੰਟ
੯
ਸਮਪਜਨਾ
(ਖ਼ਾਲਸ ਬੋਧ)
ਸ਼ਫ਼ਾਫ਼ ਜ਼ਮੀਰ ਵਾਲੇ ਜਗਿਆਸੂ ਗੁਰੂ ਨਾਨਕ ਨੇ ਮਗਧ ਵਿੱਚ ਆਪਣੀਆਂ ਸੋਚਾਂ ਦਾ ਵਿਖਿਆਨ ਸ਼ੰਕਾਵਾਦੀਆਂ ਸਾਹਮਣੇ ਕੀਤਾ ਜੋ ਹਾਜ਼ਰਾ-ਹਜ਼ੂਰ ਦੀ ਹੋਂਦ ਨੂੰ ਨਾ ਕਬੂਲ ਕਰਦੇ ਸਨ ਅਤੇ ਨਾ ਹੀ ਉਸ ਤੋਂ ਮੁਨਕਰ ਸਨ
੪੩:੩੩ ਮਿੰਟ
੧੦
ਗਭੀਰਾ
(ਗਹਿਰਾਈ)
‘ਢਾਕੇਸ਼ਵਰੀ’ ਦੇ ਸ਼ਹਿਰ ਵਿੱਚ ਇਕਾਗਰ ਬਿਰਤੀ ਵਾਲੇ ਗੁਰੂ ਨਾਨਕ ਨੇ ਇਜ਼ਹਾਰ ਕੀਤਾ ਕਿ ਗਹਿਰੀ ਨਜ਼ਰ ਨਾਲ ਅਸਰਦਾਰ ਅਮਲਾਂ ਲਈ ਲੋੜੀਂਦੇ ਫ਼ੈਸਲੇ ਕਰਨੇ ਸੁਖਾਲੇ ਹੁੰਦੇ ਹਨ
੪੮:੩੯ ਮਿੰਟ
੧੧
ਅਹੰ ਤਵਮ
(ਤੋਹੀ ਮੋਹੀ)
ਵਹਿਦਤਵਾਦੀ ਹੁਨਰਮੰਦੀ ਗੁਰੂ ਨਾਨਕ ਦਾ ਧਨਾਸਰੀ ਵਿੱਚ ਨਾਗਿਆਂ ਨਾਲ ਦੋਸਤੀ ਕਰਨ ਦਾ ਅਡੋਲ ਜਜ਼ਬਾ ਜੋ ਕਿਸੇ ਨੂੰ ਅਜਨਬੀ ਨਹੀਂ ਜਾਣਦਾ
੩੯:੨੨ ਮਿੰਟ
੧੨
ਸ੍ਰਿਸ਼ਟੀ
(ਕਾਇਨਾਤ)
ਉਤਕਲ ਵਿੱਚ ਸਿਰਜਣਹਾਰ ਦੀ ਸਿਰਜਣਾ ਦੀ ਉਪਮਾ ਵਿੱਚ ਗਰਮਜ਼ੋਸ਼ੀ ਨਾਲ ਲਵਰੇਜ਼ ਪ੍ਰਕ੍ਰਿਤੀਵਾਦੀ ਗੁਰੂ ਨਾਨਕ ਕਾਇਨਾਤੀ ਤਰਾਨਾ ਰਚਦੇ ਹਨ
੩੨:੫੭ ਮਿੰਟ
੧੩
ਵਿੱਲੀਪੁਨਰਵਨ
(ਸੋਝੀ ਨੂੰ ਸੱਦਾ)
ਪੰਚ ਭੂਤ ਸਥਲਮ ਵਿੱਚ ਬੇਗਰਜ਼ ਆਤਮਿਕ ਪਾਲਣਹਾਰ ਗੁਰੂ ਨਾਨਕ ਕਾਇਨਾਤੀ ਕਲਿਆਣ ਦਾ ਸਦੀਵੀ ਮੰਤਰ ਪੇਸ਼ ਕਰਦੇ ਹਨ
੩੭:੧੧ ਮਿੰਟ
੧੪
ਸੇਤੂ ਬੰਧ
(ਤਬਦੀਲੀ ਦਾ ਪੁੱਲ)
ਸੇਤੂ ਬੰਧ ਤੇ ਸਾਕਾਰਾਤਮਕ ਸੋਚ ਵਾਲੇ ਗੁਰੂ ਨਾਨਕ ਤਸ਼ਬੀਹੀ ਪੱਖੋਂ ਸੱਚੀਆਂ ਜਿੱਤਾਂ ਦੀ ਨੁਮਾਇੰਦਗੀ ਕਰਦੇ ਹਨ ਜੋ ਦੁਨੀਆਵੀ ਸਮੁੰਦਰ ਨੂੰ ਢਾਹੂ ਤੋਂ ਉਸਾਰੂ ਪਾਸੇ ਨੂੰ ਪਾਰ ਕਰਨ ਵਿੱਚ ਸਹਾਈ ਹੁੰਦਾ ਹੈ
੫੦:੩੬ ਮਿੰਟ
੧੫
ਸ਼ੁੱਧ ਉਦੇਸ਼ਮ
(ਨੀਅਤ ਦਾ ਬੀਜ)
ਹਰੇ-ਭਰੇ ‘ਮਾਲਾਬਾਰ’ ਇਲਾਕੇ ਵਿੱਚੋਂ ਸਮੁੰਦਰ ਵਿੱਚ ਜਾਂਦੇ ਪਾਣੀਆਂ ਵਿਚਕਾਰ ਸੱਚੇ-ਸੁੱਚੇ ਦਿਆਵਾਨ ਗੁਰੂ ਨਾਨਕ ਦਾ ਨੇਕ ਇਰਾਦਇਆਂ ਅਤੇ ਦਰਿਆਦਿਲੀ ਨਾਲ ਵਰਤਾਉਣ ਦਾ ਇਜ਼ਹਾਰ
੪੭:੫੮ ਮਿੰਟ
੧੬
ਗਿਆਨ ਬੋਹਿਤ
(ਵਿਵੇਕ ਦੀ ਕਿਸ਼ਤੀ)
ਭ੍ਰਿਗੂ ਦੀ ਧਰਤੀ ਉੱਤੇ ਗੁਰੂ ਨਾਨਕ ਦੀਆਂ ਦਿਲਕਸ਼ ਮਿਸਾਲਾਂ ਜੋ ਮੁਖ਼ਾਲਿਫ਼ ਹਾਲਾਤਾਂ ਦੇ ਹਕੀਕੀ ਸਮਾਧਾਨ ਪੇਸ਼ ਕਰਦੀਆਂ ਹਨ
੫੧:੩੯ ਮਿੰਟ
੧੭
ਪਰਵਾਸ
(ਕਿਆਮ)
ਬਾਰ੍ਹਾਂ ਸਾਲ ਦੀ ਲੰਬੀ ਉਦਾਸੀ ਤੋਂ ਬਾਅਦ ਪਰਉਪਕਾਰੀ ਮੁਸਾਫ਼ਰ ਗੁਰੂ ਨਾਨਕ ਪੰਜ ਨਦੀਆਂ ਦੀ ਧਰਤੀ ਉੱਤੇ ਘਰ ਵਾਪਸ ਆਂਦੇ ਹਨ, ਜਿੱਥੋਂ ਜਲਦੀ ਹੀ ਅਗਲੀ ਉਦਾਸੀ ਸ਼ੁਰੂ ਕਰਦੇ ਹਨ
੫੫:੫੫ ਮਿੰਟ
੧੮
ਸੁਮੇਰੂ
(ਚੇਤਨਾ)
ਦੁਨੀਆਂ ਦੀ ਛੱਤ ਉੱਤੇ ਦੇਵਤਿਆਂ ਅਤੇ ਦੈਤਾਂ ਦੇ ਪਹਾੜਾਂ ਤੇ ਨਿਰਭਉ ਗੁਰੂ ਨਾਨਕ ਨੇ ਦ੍ਰਿੜਾਇਆ ਕਿ ਸਿਰਫ਼ ਸਰਵਉੱਚ ਚੇਤਨਾ ਹੀ ਇਲਾਹੀ ਦਾ ਧੁਰਾ ਹੈ
੧:੦੮:੦੮ ਘੰਟਾ
੧੯
ਨਿਮਰਿਤ ਪ੍ਰਭਾਵ
(ਹਲੀਮੀ ਦੀ ਛਾਪ)
ਤਕਸ਼ਿਲਾ ਦੀਆਂ ਪੱਥਰੀਲੀਆਂ ਪਹਾੜੀਆਂ ਵਿੱਚ ਨਿਮਾਣੇ ਫ਼ਲਸਾਫ਼ੀ ਗੁਰੂ ਨਾਨਕ ਨੇ ਆਪਣੇ ਫ਼ਲਸਾਫ਼ੀ ਸ਼ਬਦਾਂ ਨਾਲ ਪੱਥਰਾਈਆਂ ਰੂਹਾਂ ਨੂੰ ਮੁਲਾਇਮ ਕੀਤਾ
੪੭:੧੯ ਮਿੰਟ
੨੦
ਰੰਗੀਨ ਗੁਲਦਸਤਾ
(ਰੰਗ-ਬਿਰੰਗੇ ਫੁੱਲਾਂ ਦਾ ਗੁੱਛਾ)
ਸਿੰਧੂ ਦਰਿਆ ਦੇ ਕਿਨਾਰਿਆਂ ਉੱਤੇ ਸਰਬਤ ਦੀ ਸਾਂਝ ਦੇ ਅਲੰਬਰਦਾਰ ਗੁਰੂ ਨਾਨਕ ਨੇ ਇਤਫ਼ਾਕ ਦੇ ਰੰਗ ਵਿਖੇਰੇ
੧:੦੨:੩੨ ਘੰਟਾ
੨੧
ਵਹਿਦਤ-ਅਲ-ਵਜੂਦ
(ਹਸਤੀ ਦਾ ਏਕਾ)
ਸੱਭਿਅਤਾਵਾਂ ਦੇ ਪਘੂੰੜੇ ਵਿੱਚ ਦ੍ਰਿੜ ਇਤਫ਼ਾਕ ਪਸੰਦ ਗੁਰੂ ਨਾਨਕ ਨੇ ਫ਼ਰਮਾਇਆ ਕਿ ਹਾਜ਼ਰਾ-ਹਜ਼ੂਰ ਦੀ ਜਾਗਰੂਕਤਾ ਉਹ ਨਖਲਿਸਤਾਨ ਹੈ ਜੋ ਰੂਹ ਦੀ ਪਿਆਸ ਮਿਟਾ ਦਿੰਦਾ ਹੈ
੫੦:੫੩ ਮਿੰਟ
੨੨
ਲਿਹਾਜ਼-ਏ-ਇਨਸਾਨੀਅਤ
(ਮਨੁੱਖਤਾ ਦਾ ਸਤਿਕਾਰ)
ਖੋਰਾਸਾਨ ਵਿੱਚ ਮਿਹਰਬਾਨ ਇਨਸਾਨਪ੍ਰਸਤ ਗੁਰੂ ਨਾਨਕ ਨੇ ਇਨਸਾਨੀਅਤ ਦੀ ਮਹਿਕ ਫੈਲਾਈ
੧:੦੭:੫੯ ਘੰਟਾ
੨੩
ਗੁਰੂ ਚੇਲਾ
(ਮੁਰਸ਼ਦ ਅਤੇ ਅਭਿਲਾਸ਼ੀ)
ਬੁਲੰਦ ਨਿਗਰਾਨ ਗੁਰੂ ਨਾਨਕ ਨੇ ਰੂਹਾਨੀ ਜੋਤ ਅੱਗੇ ਤੋਰਨ ਲਈ ਆਪਣੇ ਸੰਗੀ ਨੂੰ ਤਿਆਰ ਕੀਤਾ
੪੭:੪੮ ਮਿੰਟ
੨੪
ਬਾਮ-ਏ-ਨਾਨਕ
(ਨਾਨਕ ਦੀ ਜੋਤ)
ਸਰਬਤ ਦੇ ਭਲੇ ਦੀ ਸੋਚ ਵਿੱਚ ਜੜ੍ਹਾਂ ਰੱਖਣ ਵਾਲੇ ਗੁਰੂ ਨਾਨਕ ਨੇ ਫ਼ਰਮਾਇਆ ਕਿ ਕੋਈ ਉੱਚਾ ਜਾਂ ਨੀਵਾਂ ਨਹੀਂ ਹੈ, ਸਿਰਫ਼ ਨੇਕੀ ਹੀ ਸ਼੍ਰੋਮਣੀ ਹੈ
੫੭:੩੯ ਮਿੰਟ